ਪੈਰਾਂ ਦੀਆਂ ਪੈੜਾਂ ਦਾ ਸਫਰ ਗਜ਼ਾਂ ਤੇ ਮੀਲਾਂ ਨਾਲ ਵੀ ਮਿਣਿਆਂ ਜਾ ਸਕਦਾ ਹੈ ਅਤੇ ਅਹਿਸਾਸ ਨਾਲ ਵੀ। ਸਾਰਥਕ ਕਿਹੜਾ ਹੁੰਦਾ ਹੈ? ਇਹ ਮਿਣਨ ਵਾਲੇ ਦੀ ਮੰਨਸ਼ਾ ’ਤੇ ਨਿਰਭਰ ਕਰਦਾ ਹੈ ਕਿਉਂਕਿ ਅਹਿਸਾਸ ਦੇ ਘੇਰੇ ਦਾ ਵਰਗੀਕਰਨ ਨਹੀਂ ਹੋ ਸਕਦਾ। ਫਿਰ ਵੀ ਪੈੜਾਂ ਦੇ ਨਿਸ਼ਾਨ ਗਵਾਹ ਹੁੰਦੇ ਹਨ, ਗੁਜ਼ਰ ਗਏ ਵਕਤ ਦੇ, ਹੰਢਾਏ ਹੋਏ ਪਲਾਂ ਦੇ। ਇਸ ਗਵਾਹੀ ਦੇ ਲੜ ਲੱਗ ਕੇ, ਤੁਰਦੇ ਸਮੇਂ ਦੀ ਪੈੜ ਦੱਬ, ਕਦਮਾਂ ਦੀ ਸੁਰ-ਸੇਧ ਉਜਲੇ ਭਵਿੱਖ ਵੱਲ ਵੀ ਕੀਤੀ ਜਾ ਸਕਦੀ ਹੈ, ਜੋ ਵਕਤ ਦਾ ਹਾਸਲ ਵੀ ਬਣ ਸਕਦਾ ਹੈ। ਜਿਹੜਾ ਸਮੇਂ ਦੇ ਸਫੇ ’ਤੇ ਇਕ ਪਾਸੇ ਨਹੀਂ ਵਿਚਕਾਰ ਲਿਖਿਆ ਹੋਵੇ। ਇਹੋ ਜਹੇ ਸੂਝ ਭਰੇ ਵਰਤਾਰੇ ਜਿ਼ੰਦਗੀ ਨੂੰ ਹੁਸੀਨ ਤੇ ਮੁੱਲਵਾਨ ਬਣਾ ਦਿੰਦੇ ਹਨ, ਖਿੜੇ ਹੋਏ ਸੁੰਦਰ ਫੁੱਲ ਦੀ ਮਹਿਕ ਵਰਗੇ।
ਜਾਗਦੀ ਜ਼ਮੀਰ ਤੇ ਜਿਊਂਦੀ ਸੋਚ ਵਾਲਿਆਂ ਦੇ ਮਨ ਵਿਚ ਉਠਦੇ ਵਲਵਲੇ ਠਹਿਰਾਉ ਜਾਂ ਇਕਸਾਰਤਾ (ਭਾਵ ਜਿਉਂ ਦਾ ਤਿਉਂ) ਦਾ ਗੀਤ ਨਹੀਂ ਗਾ ਸਕਦੇ ਕਿਉਂਕਿ ਸਿਰਜਣਾਤਮਕ ਮਨ ਟਿਕਾਉ ਦੀ ਸਥਿਤੀ ਦਾ ਆਦੀ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ। ਟਿਕਾਉ ਗਤੀ ਰਹਿਤ ਹੁੰਦਾ ਹੈ ਪਰ ਜੀਵਨ ਸਦਾ ਹੀ ਗਤੀਸ਼ੀਲਤਾ ਲੋੜਦਾ ਹੈ। ਇਸ ਹਰਕਤ (ਗਤੀ) ਨੇ ਜੀਵਨ ਨੂੰ ਅੱਗੇ ਵੱਲ ਧੱਕਾ ਲਾਉਣਾ ਹੁੰਦਾ ਹੈ। ਜਿ਼ੰਦਗੀ ਦਾ ਸਹਾਇਕ ਬਣਨ ਦਾ ਕਾਰਜ ਨਿਭਦਾ ਹੈ ਇਸ ਰਾਹੀਂ। ਵਾਟ ਤਾਂ ਅੱਗੇ ਵੱਲ ਤੁਰਿਆਂ ਹੀ ਮੁੱਕਦੀ ਹੈ।
ਕੋਈ ਆਪਣਾ ਮਨ ਦੇ ਵਿਹੜੇ ਆਵੇ ਤਾਂ ਅੱਧੀ-ਰਾਤੀਂ ਖਿੜੀ ਦੁਪੈਹਰ ਦਾ ਭੁਲੇਖਾ ਪੈ ਜਾਂਦਾ ਹੈ। ਮੱਥੇ ਦੀਆਂ ਤਿਊੜੀਆਂ ਢਿੱਲੀਆਂ ਪੈ ਜਾਂਦੀਆਂ ਹਨ ਮਨੁੱਖ ਦਾ ਆਪਾ ਜੀ ਆਇਆਂ ਵਰਗਾ ਹੋ ਨਿੱਬੜਦਾ ਹੈ। ਸਿੱਟੇ ਵਜੋਂ ਉਸਦੇ ਮੱਥੇ ਤਾਰੇ ਆ ਸਜਦੇ ਹਨ, ਜਿਨ੍ਹਾਂ ਨੂੰ ਚੰਨ ਦੀ ਚਾਨਣੀ ਅਗਲਵਾਂਢੀ ਹੋ ਕੇ ਮਿਲਦੀ ਹੈ ਤੇ ਜਿ਼ੰਦਗੀ ਇਸ ਦੇ ਆਸਰੇ ਆਪੇ ਹੀ ਪੂਰਨਮਾਸ਼ੀ ਦਾ ਰੂਪ ਧਾਰਨ ਕਰ ਜਾਂਦੀ ਹੈ। ਪੂਰਨਮਾਸ਼ੀ ਜੋ ਮਹੀਨੇ ਦੇ ਦਿਨਾਂ ਦਾ ਗੇੜ ਹੀ ਨਹੀਂ ਹੁੰਦਾ ਸਗੋਂ ਕੁਦਰਤ ਦੇ ਮਘਦੇ ਰੂਪ ਦਾ ਨਜ਼ਾਰਾ ਵੀ ਪੇਸ਼ ਕਰਦੀ ਹੈ। ਮਨੁੱਖ ਇਸ ਚਾਨਣੀ ਹੇਠ ਤੁਰਿਆ ਜਾਂਦਾ ਕਿਸੇ ਲੋਕ ਗੀਤ ਵਰਗਾ ਹੋ ਜਾਂਦਾ ਹੈ ਅਤੇ ਇਸ ਗੀਤ ਦੀ ਉੱਚੀ ਲੰਮੀ ਹੇਕ ਜਿ਼ੰਦਗੀ ਦਾ ਸੁੱਚਾ ਗੀਤ ਬਣ ਜਾਂਦੀ ਹੈ। ਜਿਸ ਦੇ ਆਸਰੇ ਉਜਾੜਾਂ, ਉਜਾੜ ਨਹੀਂ ਰਹਿੰਦੀਆਂ। ਭਾਂਅ ਭਾਂਅ ਕਰਦੇ ਸੁੰਨੇ ਰਾਹ ਵੀ ਭਰੇ ਭਰੇ ਲੱਗਣ ਲੱਗ ਪੈਂਦੇ ਹਨ ਤੇ ਮੂੰਹੋ ਫੁਟਦੇ ਬੋਲ ਵਗਦੀਆਂ ਹਵਾਵਾਂ ਵਿਚ ਸੁਗੰਧੀ ਘੋਲ਼ ਦਿੰਦੇ ਹਨ। ਫਿਰ ਮਨੁੱਖ ਨੂੰ ਕਿਸੇ ਬਾਹਰੀ ਮਨਸੂਈ ਨਸ਼ੇ ਦੀ ਲੋੜ ਨਹੀਂ ਰਹਿੰਦੀ। ਬਸ! ਉਹ ਉਂਜ ਹੀ ਨਸਿ਼ਆਇਆ ਜਾਂਦਾ ਹੈ। ਇਹ ਹੀ ਲੋਕ ਜੀਵਨ ਦੀ ਅਸਲੀ ਪਾਰਦਰਸ਼ਤਾ ਹੁੰਦੀ ਹੈ।
ਵਗਦੇ ਪਾਣੀਆਂ ਦਾ ਕੁਦਰਤੀ ਲੈਅ, ਰਿਦਮ ਫੜਨ ਵਾਸਤੇ ਕਿਸੇ ਮਹਾਂਰਿਸ਼ੀ ਵਰਗੀ ਸਮਾਧੀ ਲੋੜੀਦੀ ਹੈ, ਸਮਾਧੀ ਜੋ ਚਿੰਤਨ ਤੇ ਮੰਥਨ ਕਰਨ ਦਾ ਕਾਰਜ ਨਿਭਾਅ ਸਕਣ ਦੇ ਹਾਣ ਤੇ ਯੋਗ ਹੋ ਸਕੇ। ਚੇਤਨਾ ਜੋ ਧਰਤੀ ਤੇ ਬ੍ਰਹਿਮੰਡ ਦੇ ਸੁਮੇਲ ਦੀ ਜਾਮਨੀ ਭਰਦੀ ਹੋਵੇ। ਨੀਵੇਂ ਸੁਰਾਂ ਵਿਚ ਵੀ ਉੱਚਾ ਗੀਤ ਗਾ ਸਕਣ ਦੀ ਸੂਝ ਤੇ ਜੁਅਰਤ ਰੱਖਦੀ ਹੋਵੇ। ਜੋ ਜਿ਼ੰਦਗੀ ਨੂੰ ਪੂਜਣਯੋਗ ਨਹੀਂ ਸਗੋਂ ਪਿਆਰਨ ਯੋਗ, ਸਤਿਕਾਰਨ ਯੋਗ ਤੇ ਜੀਊਣ ਯੋਗ ਬਣਾ ਸਕੇ ਜਿਸ ਨਾਲ ਹਾਸਿਆਂ ਦੀ ਗੁੰਜਾਰ ਸਾਰੀ ਧਰਤੀ ’ਤੇ ਫੈਲੇ ਅਤੇ ਧਰਤੀ ਧੰਨ ਹੋ ਜਾਵੇ।
ਤੁਰਦੇ ਪੈਰ ਅਨੁਭਵ ਹੰਢਾਉਂਦੇ ਹਨ, ਅੱਗੇ ਵਧਦੇ ਹਨ ਅਤੇ ਹੋਰ ਅੱਗੇ ਵਧਣਾ ਲੋਚਦੇ ਹਨ। ਲੋਕਾਂ ਨੂੰ ਨਾਂਹ ਪੱਖ ਵਲੋਂ ਹਾਂਅ ਪੱਖ ਵਲ ਮੋੜਨਾ ਮਨੁੱਖ ਦੇ ਆਪਣੇ ਵਸ ਵਿਚ ਵੀ ਹੈ। ਸਮਾਜੀ ਹਕੀਕਤਾਂ ਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖਣਾ, ਪਰਖਣਾ ਫੇਰ ਤੋਲਣਾ ਇਹ ਜੀਵਨ ਦੇ ਨਵੇਂ ਮੁੱਲ ਮਿੱਥਣ ਅਤੇ ਉਨ੍ਹਾਂ ਨੂੰ ਸਥਾਪਤ ਕਰਨ ਵਿਚ ਸਹਾਈ ਹੁੰਦੇ ਹਨ। ਪਰ, ਸਥਾਪਤੀ ਨੂੰ ਸਦੀਵੀ ਸਮਝਣ ਦਾ ਭਰਮ ਪਾਲਣਾ ਵੀ ਅਰਧ ਪਾਗਲਪਨ ਨੂੰ ਕਬੂਲ ਕਰਨ ਦੇ ਬਰਾਬਰ ਹੈ। ਜੇ ਸਮਾਂ ਕਦੇ ਨਹੀਂ ਰੁਕਦਾ ਤਾਂ ਸਹੀ ਵਿਰੋਧ ਵਿਚੋਂ ਵਿਕਾਸ ਵੀ ਇਸ ਦਾ ਹੀ ਸਿੱਟਾ ਹੈ।
ਸੰਸਕਾਰਾਂ ਦੀ ਝੂਠੀ ਦੁਹਾਈ ਹੇਠ ਸੁੱਚੀਆਂ ਮਨੁੱਖੀ ਭਾਵਨਾਵਾਂ ਨੂੰ ਕਤਲ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਕਿ ਮਨੁੱਖ ਦੀ ਸੋਚ ਵਧਣ ਫੁੱਲਣ ਤੇ ਵਿਕਾਸ ਕਰਨ ਦਾ ਕਾਰਜ ਨਿਭਾਉਂਦੀ ਰਹੇ। ਇਸ ਵਿਗਸੀ ਸੋਚ ਨੇ ਹੀ ਵੈਰ-ਵਿਰੋਧ, ਦੂਜ-ਤੀਜ ਤੋਂ ਨਿਖੇੜ ਕਰਨ ਵਿਚ ਸਹਾਈ ਹੋਣਾ ਹੁੰਦਾ ਹੈ। ਜਦੋਂ ਨਿੱਖਰੇ ਪਾਣੀਆਂ ਵਰਗੀ ਨਿਰਮਲ ਸੋਚ ਅਤੇ ਸੱਚੇ ਦਿਲ ਨਾਲ ਸਰਬੱਤ ਦੇ ਭਲੇ ਦਾ ਝੰਡਾ ਹੱਥ ਫੜ ਕੇ ਮਨੁੱਖ ਅੱਗੇ ਵਧਦਾ ਹੈ ਤਾਂ ‘ਸਾਰਾ ਪਿੰਡ ਮਿੱਤਰਾਂ ਦਾ’ ਦੀ ਭਾਵਨਾ ਉਜਾਗਰ ਹੁੰਦੀ ਹੈ। ਹਰ ਚੰਗਿਆਈ ਲਈ ਦਿਲੋਂ-ਮਨੋਂ ਖੁਸ਼ਆਮਦੀਦ ਇਹੋ ਜਹੀ ਅਵਸਥਾ ਵਿਚੋਂ ਹੀ ਨਿਕਲ ਸਕਦਾ ਹੈ, ਜੋ ਦੂਜਿਆਂ ਦੇ ਨਾਲ ਹੀ ਆਪਣੇ ਆਪ ਲਈ ਵੀ ਸਭ ਤੋਂ ਵੱਡਾ ਧਰਵਾਸ ਹੁੰਦਾ ਹੈ।
****

No comments:
Post a Comment